ਮੇਅਰ ਦੇ ਓ.ਐਸ.ਡੀ.ਹਰਪ੍ਰੀਤ ਵਾਲੀਆ ਅਤੇ ਵਿਸ਼ਵ ਸ਼ਰਮਾ ਦੀ ਰਿਪੋਰਟ ਆਈ ਨੈਗੇਟਿਵ
ਜਲੰਧਰ : ਜਲੰਧਰ ਵਿੱਚ ਸੋਮਵਾਰ ਨੂੰ ਵੀ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ | ਲਗਾਤਾਰ ਵੱਧ ਰਹੀ ਗਿਣਤੀ ਨਾਲ ਜਲੰਧਰ ਦੇ ਲੋਕ ਹਰ ਵੇਲੇ ਡਰ ਦੇ ਸਾਏ ਵਿੱਚ ਜਿੰਦਗੀ ਬਿਤਾ ਰਹੇ ਹਨ | ਸ਼ਹਿਰ ਵਿਚ ਸੋਮਵਾਰ ਦੁਪਹਿਰ ਤੱਕ ਕੋਰੋਨਾ ਵਾਇਰਸ ਦੇ ਕੁਲ ਸੱਤ ਮਾਮਲੇ ਸਾਹਮਣੇ ਆਏ ਹਨ। ਉਨ•ਾਂ ਵਿਚੋਂ ਚਾਰ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਯਾਤਰੀ ਹਨ। ਹੁਣ ਸ਼ਹਿਰ ਵਿੱਚ ਮਰੀਜ਼ਾਂ ਦੀ ਗਿਣਤੀ 131 ਹੋ ਗਈ ਹੈ। ਇਸ ਦੇ ਨਾਲ ਹੀ ਮੇਅਰ ਦੇ ਓ.ਐਸ.ਡੀ. ਹਰਪ੍ਰੀਤ ਸਿੰਘ ਵਾਲੀਆ ਦੀ ਰਿਪੋਰਟ ਨੈਗੇਟਿਵ ਆਈ ਹੈ। ਵਾਲੀਆ ਦੀ ਰਿਪੋਰਟ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ ਅਤੇ ਉਦੋਂ ਤੋਂ ਹੀ ਉਹ ਸਿਵਲ ਹਸਪਤਾਲ ਵਿੱਚ ਦਾਖਲ ਹਨ । ਇਸ ਤੋਂ ਇਲਾਵਾ ਲਾਲ ਬਜ਼ਾਰ ਦੇ ਰਹਿਣ ਵਾਲੇ ਵਿਸ਼ਵ ਸ਼ਰਮਾ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਇਹ ਉਹੀ ਵਿਸ਼ਵ ਸ਼ਰਮਾ ਹੈ, ਜਿਸ ਨੂੰ ਕੁਝ ਦਿਨ ਪਹਿਲਾਂ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਕਰੋਨਾ ਪਾਜ਼ੀਟਿਵ ਹੋਣ ਦੇ ਬਾਵਜੂਦ, ਲਾਪਰਵਾਹੀ ਨਾਲ ਇਸ ਨੂੰ ਨੈਗੇਟਿਵ ਦੱਸਦਿਆਂ ਘਰ ਭੇਜਿਆ ਸੀ। ਜਦੋਂ ਇਸ ਦਾ ਖੁਲਾਸਾ ਹੋਇਆ ਤਾਂ ਉਸਨੂੰ ਵਾਪਸ ਬੁਲਾਇਆ ਗਿਆ| ਇਨ•ਾਂ ਦੋਵਾਂ ਤੋਂ ਇਲਾਵਾ, ਕਿਲਾ ਮੁਹੱਲਾ ਦੇ ਸੰਗੀਤ ਕਪੂਰ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਵਾਲੀਆ ਅਤੇ ਵਿਸ਼ਵ ਸ਼ਰਮਾ ਨੂੰ ਇਕ ਵਾਰ ਫਿਰ ਟੈਸਟ ਲਈ ਭੇਜਿਆ ਜਾਵੇਗਾ, ਜਿਸ ਦੀ ਰਿਪੋਰਟ ਦੇ ਅਧਾਰ 'ਤੇ ਉਨ•ਾਂ ਨੂੰ ਛੁੱਟੀ ਦਿੱਤੀ ਜਾਵੇਗੀ|